ਬਾਬੇ ਗੁਰੂ ਨਾਨਕ ਗ੍ਰੰਥ ਰਚੇ ਸੀ।
ਸ਼ੌਂਕ ਨਾਲ ਲੱਗਦੇ ਪੜ੍ਹਨ ਬੱਚੇ ਸੀ।
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ।
ਮਿੱਠੇ ਬੋਲ ਬੋਲੀਏ, ਪੰਜਾਬੀ ਬੋਲੀ ਦੇ।
ਤੈਨੂੰ ਗੁੜਤੀ ਮਿਲੀ ਫਰੀਦ ਤੋਂ
ਸ਼ਾਹ ਬਾਰਿਸ਼ ਜਿਹੇ ਮੁਰੀਦ ਤੋਂ
ਤੇਰੇ ਨੈਣੇ ਨੂਰ ਕਬੀਰ ਦਾ
ਪਿੱਠ ਥਾਪੜਾ ਮੀਆਂ ਮੀਰ ਦਾ
ਤੇਰਾ ਅੱਖਰ ਅੱਖਰ ਪਾਕ ਹੈ
ਤੇਰਾ ਪੀਰਾਂ ਦੇ ਨਾਲ ਸਾਕ ਹੈ
ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਅੰਦਰ ਮਨਾਇਆ ਗਿਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ :-
ਸਭ ਤੋਂ ਪਹਿਲਾਂ ਪੰਜਾਬੀ ਦੇ ਅਧਿਆਪਕ ਸ. ਲਖਬੀਰ ਸਿੰਘ ਜੀ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਉੱਪਰ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਦਿਵਸ ਕਿਉਂ ਮਨਾਇਆ ਜਾਂਦਾ ਇਸ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਉਪਰੰਤ ਕਲਾਸਾਂ ਅੰਦਰ ਵਿਦਿਆਰਥੀਆਂ ਪਾਸੋਂ ਪੈਰਾਂ ਰਚਨਾ ਪ੍ਰਤੀਯੋਗਤਾ ਕਰਵਾਈ ਗਈ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਮਨੀਸ਼ਾ ਮਦਾਨ ਜੀ ਨੇ ਵਿਦਿਆਰਥੀਆਂ ਨੂੰ ਭਾਸ਼ਾ ਨੂੰ ਸੰਭਾਲਣ ਅਤੇ ਭਾਸ਼ਾ ਦਾ ਸਤਿਕਾਰ ਕਰਨ ਲਈ ਪ੍ਰੇਰਨਾ ਦਿੱਤੀ।