Bhartiya Vidya Mandir School

Bhartiya Vidya Mandir School

Click to Download the Registration-cum-Admission Form for the Session 2024-25

Message Board

« Back

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ « 30/Nov/2020

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

"ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਧ ਜਗ ਚਾਨਣ ਹੋਆ।ਜਿੳੁ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ।"
 
ਭਾਰਤੀਆਂ ਵਿੱਦਿਆ ਮੰਦਿਰ, ਦੁੱਗਰੀ ਵਿਚ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਸ਼੍ਰੀ ਜਗਮੀਤ ਸਿੰਘ ਨੇ ਪ੍ਰਕਾਸ਼ ਪੁਰਬ ਸੰਬੰਧੀ ਆਪਣੇ ਕੁਝ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਗੁਰੂ ਜੀ ਨੇ ਅਪੀਲ ਅਤੇ ਦਲੀਲ ਨਾਲ ਅਜਿਹੇ ਸਮਾਜ  ਦੀ ਸਿਰਜਣਾ ਕੀਤੀ ਜਿਸਦਾ ਲੋਕ ਅੱਜ ਵੀ ਅਨੰਦ ਮਾਣ ਰਹੇ ਹਨ। ਗੁਰੂ ਜੀ ਨੇ ਨਾਮ ਜਪੋ, ਵੰਡ ਛਕੋ, ਕਿਰਤ ਕਰੋ ਸਿੱਖਿਆਵਾਂ ਤੇ ਜ਼ੋਰ ਦਿੱਤਾ। ਇਸ ਪਵਿੱਤਰ ਮੌਕੇ ਤੇ ਸਕੂਲ ਦੇ ਬੱਚਿਆਂ ਨੇ ਅਲੱਗ ਅਲੱਗ ਸ਼ਬਦਾਂ, ਕਵਿਤਾਵਾਂ ਅਤੇ ਮੂਲ ਮੰਤਰ ਦਾ ਉਚਾਰਨ ਕੀਤਾ। ਇਸ ਲਈ ਇਸ ਦਿਹਾੜੇ ਨੂੰ ਮਨਾਉਂਦੇ ਹੋਏ ਹਰੇਕ ਮਨੁੱਖ ਨੂੰ ਨਫਰਤ ਦੀ ਭਾਵਨਾਵਾਂ ਖਤਮ ਕਰਕੇ ਸ਼ਾਂਤੀ ਅਤੇ ਏਕਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਮੁੱਚੇ ਮਾਨਵ ਜਗਤ ਨੂੰ ਗੁਰੂ ਜੀ ਦੀ ਸਿੱਖਿਆਵਾਂ ਨੂੰ ਅਪਨਾਉਣਾ ਚਾਹੀਦਾ ਹੈ।